User talk:Speakerweekly

Page contents not supported in other languages.
From Wikipedia, the free encyclopedia
  • ਨਿਰਅੰਜਨ ਅਵਤਾਰ ਕੌਰ : ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ, ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ਅਤੇ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਬੀਬੀ ਨਿਰਅੰਜਨ ਅਵਤਾਰ ਕੌਰ *
    ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ, ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਬਣਨ ਵਾਲੀ ਅਤੇ ਪੰਥਕ ਕਵਿੱਤਰੀ ਦਾ ਸਨਮਾਨ ਹਾਸਲ ਕਰਨ ਵਾਲੀ ਅਤੇ  ਸ੍ਵਰਗੀ ਸ਼੍ਰੀਮਤੀ ਨਿਰਅੰਜਨ "ਅਵਤਾਰ" ਕੌਰ ਨੇ ਉਸ ਉਮਰ ਵਿਚ ਸਟੇਜਾਂ ਤੇ ਕਵਿਤਾ ਬੋਲਣੀ ਸ਼ੁਰੂ ਕਰ ਦਿੱਤੀ ਸੀ ਜਦ ਅਕਸਰ ਲੜਕੀਆਂ ਘਰੋਂ ਬਾਹਰ ਘੱਟ ਹੀ ਨਿਕਲਦੀਆਂ ਸਨ ਜਦਕਿ ਵਿਆਹੁਤਾ ਔਰਤਾਂ ਹਮੇਸ਼ਾਂ ਘੁੰਡ ਕੱਢਕੇ ਰਖਦੀਆਂ ਸਨ । ਮਿਤੀ 5 ਅਕਤੂਬਰ 1934 ਨੂੰ ਮੀਰਪੁਰ ਪਾਕਿਸਤਾਨ ਵਿਖੇ ਪਿਤਾ ਡਾਕਟਰ ਨਾਨਕ ਸਿੰਘ ਅਤੇ ਮਾਤਾ ਪ੍ਰਮੇਸ਼ਰ ਕੌਰ ਦੇ ਘਰ ਜਨਮੀ ਇਸ ਮਹਾਨ ਕਵਿੱਤਰੀ ਦੀ ਉਮਰ ਮਸਾਂ 9/10 ਸਾਲਾਂ ਦੀ ਹੀ ਹੋਵੇਗੀ ਜਦ ਉਨ੍ਹਾਂ ਪਹਿਲੀ ਵਾਰ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਕਵਿਤਾ ਪੜ੍ਹੀ ਜਿਥੋਂ ਉਨ੍ਹਾਂ ਨੂੰ ਸਟੇਜ ਤੇ ਬੇਝਿਜਕ ਖੜ੍ਹ ਕੇ ਬੋਲਣ ਦਾ ਸੁਭਾਗ ਪ੍ਰਾਪਤ ਹੋਇਆ । ਗੁਰੂ ਘਰ ਤੋਂ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਬੋਲਣ ਦੀ ਅਜਿਹੀ ਗੁੜ੍ਹਤੀ ਮਿਲੀ ਜੋ ਉਨ੍ਹਾਂ ਲਈ ਵਰਦਾਨ ਸਾਬਿਤ ਹੋਈ । ਜਦੋਂ ਕਦੇ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਤਾਂ ਉਹ ਕੋਈ ਨਾ ਕੋਈ ਸ਼ਬਦ ਜਾਂ ਕਵਿਤਾ ਸੁਣਾ ਕੇ ਉਸ ਵਿਚ ਹਾਜ਼ਰੀ ਜ਼ਰੂਰ ਲਗਵਾਉਂਦੇ । ਕੁਦਰਤ ਦੇ ਰੰਗ ਕਹੀਏ ਜਾਂ ਇਤਫ਼ਾਕ ਦੀ ਗੱਲ ਕਿ 1951 ਵਿਚ ਉਨ੍ਹਾਂ ਦੀ ਸ਼ਾਦੀ ਇਕ ਸਾਹਿਤਕ ਪ੍ਰਵਾਰ ਵਿਚ ਹੋ ਗਈ ਕਿਉਂ ਜੋ ਇਹਨਾਂ ਦੇ ਸਹੁਰਾ ਸਾਹਿਬ ਸ੍ਰ. ਸੰਤੋਖ ਸਿੰਘ “ਕਾਮਿਲ” ਉਰਦੂ ਦੇ ਇਕ ਮੰਨੇ ਹੋਏ ਸ਼ਾਇਰ ਸਨ ਅਤੇ ਪਤੀ ਸ੍ਰ. ਅਵਤਾਰ ਸਿੰਘ ਤੂਫ਼ਾਨ ਵੀ ਕਵੀ ਹੋਣ ਦੇ ਨਾਲ ਨਾਲ ਕਹਾਣੀਕਾਰ ਅਤੇ ਨਾਵਲਕਾਰ ਸਨ । ਦਿਲਚਸਪ ਗੱਲ ਇਹ ਹੈ ਕਿ ਇਹਨਾਂ ਦੀ ਸ਼ਾਦੀ ਉਸ ਵਕਤ ਹੋ ਗਈ ਜਦ ਅਜੇ ਤੂਫਾਨ ਸਾਹਿਬ ਆਰੀਆ ਕਾਲਜ ਲੁਧਿਆਣਾ ਵਿਖੇ ਐੱਫ. ਏ. ਦੇ ਵਿਿਦਆਰਥੀ ਸਨ ਤੇ ‘ਦ ਆਰੀਅਨ’ ਕਾਲਜ ਮੈਗਜ਼ੀਨ ਦੇ ਸੰਪਾਦਕ ਅਤੇ  ਖਿਡਾਰੀ ਹੋਣ ਕਾਰਨ ਮਸ਼ਹੂਰ ਸਨ । ਇਸ ਲਈ ਕਈ ਲਿਖਾਰੀਆਂ ਦਾ ਘਰ ਵਿਚ ਆਉਣਾ  ਜਾਣਾ  ਲਗਿਆ  ਰਹਿੰਦਾ ਸੀ । ਕਾਮਿਲ ਸਾਹਿਬ ਦੀ ਰਹਿਨੁਮਾਈ ਅਤੇ ਤੂਫਾਨ ਜੀ ਦੇ ਸਹਿਯੋਗ ਸਦਕਾ ਇਸ ਸ਼ਾਇਰਾ ਦੀਆਂ ਕਾਵਿਕ ਇਛਾਵਾਂ ਨੂੰ  ਉੱਡਣ ਦੇ  ਅਜਿਹੇ ਖੰਭ  ਲਗੇ ਕਿ ਉਹ ਸਾਹਿਤਕ ਸੰਸਾਰ ਦੇ ਆਕਾਸ਼ ਵਿਚ ਉੱਚੀਆਂ ਉਡਾਰੀਆਂ ਭਰਨ ਲਗ ਪਏ । ਭਾਵੇਂ ਕਿ ਕਾਮਿਲ ਸਾਹਿਬ 1953 ਵਿੱਚ ਅਚਨਚੇਤੀ ਅਕਾਲ ਚਲਾਣਾ ਕਰ ਗਏ ਸਨ ਪਰ ਸਾਹਿਤਕ ਹਲਕਿਆਂ ਵਿੱਚ ਇਸ ਲਿਖਾਰੀ ਜੋੜੀ ਦੇ ਖੂਬ ਚਰਚੇ ਹੋਣ ਲੱਗ ਪਏ ਜਦ ਭਾਈ ਸੰਪੂਰਨ ਸਿੰਘ ਐਂਡ ਸੰਨਜ਼ ਪਬਲੀਸ਼ਰ ਵਲੋਂ ਸੰਨ 1955 ਵਿੱਚ ਇਸ ਸਾਹਿਤਕ ਜੋੜੀ ਦੀਆਂ ਲਿਖੀਆਂ ਚਾਰ ਪੁਸਤਕਾਂ “ਪੰਥਕ ਸ਼ਾਨਾਂ”, “ਜਾਗੋ ਤੇ ਜਗਾਓ”,“ਬਾਬਾ ਲੰਗੋਟੀ ਵਾਲਾ”, ਅਤੇ “ਚਾਰ ਸਾਥੀ” ਪ੍ਰਕਾਸ਼ਿਤ ਕਰਕੇ ਬਾਜ਼ਾਰ ਵਿੱਚ ਉਤਾਰੀਆਂ ਗਈਆਂ । 
    ਸੰਨ 1961 ਵਿਚ ਬੀਬੀ ਨਿਰਅੰਜਨ ਅਵਤਾਰ ਕੌਰ ਵਲੋਂ "ਤ੍ਰਿੰਞਣ" ਨਾਂ ਦਾ ਪੰਜਾਬੀ ਮਾਸਿਕ ਪੱਤਰ (ੰੋਨਟਹਲੇ ੰੳਜ਼ਨਿੲ) ਸ਼ੁਰੂ ਕੀਤਾ ਗਿਆ ਜਿਸ ਨੇ ਲਗਾਤਾਰ ਤਿੰਨ ਦਹਾਕੇ ਤੋਂ ਵੱਧ ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਅਤੇ ਕਈ ਨਵੇਂ ਉਭਰਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਵੀ ਕੀਤਾ । ਇਸ ਮਾਸਿਕ ਪੱਤਰ ਵਿੱਚ ਹਰ ਮਹੀਨੇ ਇੱਕ “ਤਰਹ ਮਿਸ਼ਰਾ” ਦਿੱਤਾ ਜਾਂਦਾ ਸੀ ਜਿਸ ਨੂੰ ਮੁਖ ਰਖ ਕੇ ਨਾਮਵਰ ਸ਼ਾਇਰ ਵੀ ਆਪਣੀਆਂ ਗ਼ਜ਼ਲਾਂ ਲਿਖ ਕੇ ਅਨੰਦਿਤ ਮਹਿਸੂਸ ਕਰਦੇ ਅਤੇ ਨਵੇਂ ਲਿਖਾਰੀ ਸੇਧ ਪ੍ਰਦਾਨ ਕਰਦੇ ਰਹੇ । ਇਹਨਾਂ ਦੋਵਾਂ ਵਲੋਂ “ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ” ਦੀ ਸਥਾਪਨਾ ਕੀਤੀ ਗਈ ਜਿਸ ਦੇ ਕਲਾਕਾਰਾਂ ਅਣਥੱੱਕ ਯਤਨਾਂ ਸਦਕਾ ਤਤਕਾਲੀਨ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਇੱਕ ਕਵੀ ਤੇ ਸੰਗੀਤ ਦਰਬਾਰ ਕਰਵਾਇਆ ਜਾਂਦਾ ਰਿਹਾ ਜਿਸਦਾ ਪੰਜਾਬੀ ਲਿਖਾਰੀਆਂ ਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਹੋਇਆ । ਵੈਸੇ ਤਾਂ ਇਹਨਾਂ ਦੀ ਕਾਵਿ ਜੋੜੀ ਨੇ ਦੇਸ਼ ਦੇ ਹਰੇਕ ਸੂਬੇ ਦੇ ਮੁੱਖ ਅਤੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਵਿਚ ਸਮੇਂ ਸਮੇਂ ਤੇ ਹੋਏ ਧਾਰਮਿਕ ਸਮਾਗਮਾਂ ਵਿੱਚ ਆਪਣੀਆਂ ਧਾਰਮਿਕ ਕਵਿਤਾਵਾਂ, ਗੀਤਾਂ ਅਤੇ ਵਾਰਾਂ ਦੀ ਮਹਿਕ ਖਿਲਾਰੀ ਤੇ ਸਿੱਖ ਸੰਗਤਾਂ ਦਾ ਪਿਆਰ ਹਾਸਲ ਕੀਤਾ ਪਰ ਗੈਰ ਧਾਰਮਿਕ ਸਾਹਿਤ ਦੇ ਖੇਤਰ ਵਿੱਚ ਵੀ ਇਨ੍ਹਾਂ ਦਾ ਯੋਗਦਾਨ ਘੱਟ ਨਹੀਂ ਸੀ । ਨਿਰਅੰਜਨ ਜੀ ਹਮੇਸ਼ਾ ਤਰਨੁੰਮ ਵਿਚ ਹੀ ਕਵਿਤਾ ਪੜ੍ਹਦੇ ਸਨ । ਦੇਸ਼ ਦੇ ਕਈ ਪ੍ਰਸਿੱਧ ਸ਼ਹਿਰਾਂ ਵਿਖੇ ਹੋਏ ਤ੍ਰੈਭਾਸ਼ੀ ਮੁਸ਼ਾਇਰਿਆਂ ਵਿਚ ਇਹਨਾਂ ਨੂੰ ਦੇਸ਼ ਦੇ ਨਾਮਵਰ ਸ਼ਾਇਰਾਂ ਨਾਲ ਸਟੇਜਾਂ ਸਾਂਝੀਆਂ ਕਰਨ ਦਾ ਕਈ ਵਾਰ ਸੁਭਾਗ ਪ੍ਰਾਪਤ ਹੋਇਆ । ਪ੍ਰਸਿੱਧ ਗਾਇਕਾ ਸ਼੍ਰੀਮਤੀ ਜਗਮੋਹਨ ਕੌਰ, ਨਰਿੰਦਰ ਬੀਬਾ, ਗੁਰਦੇਵ ਸਿੰਘ ਕੋਇਲ ਅਤੇ ਸ੍ਰ. ਰਛਪਾਲ ਸਿੰਘ ਪਾਲ ਦੀ ਆਵਾਜ਼ ਵਿਚ ਇਸ ਸ਼ਾਇਰਾ ਦੇ ਲਿਖੇ ਕਈ ਗੀਤਾਂ ਨੂੰ ਸੰਗੀਤ ਕੰਪਨੀਆਂ ਵਲੋਂ ਰਿਕਾਰਡ ਬੱਧ ਕਰਕੇ ਮਾਰਕੀਟ ਵਿੱਚ ਉਤਾਰਿਆ ਗਿਆ ਸੀ ਜਦਕਿ ਕਈ ਨਾਮਵਰ ਗਾਇਕਾਂ/ਗਾਇਕਾਵਾਂ ਨੇ ਇਨ੍ਹਾਂ ਦੇ ਲਿਖੇ ਗੀਤਾਂ ਨੂੰ ਵੱਖ-ਵੱਖ ਧਾਰਮਿਕ ਅਤੇ ਸਾਹਿਤਕ ਸਟੇਜਾਂ ਤੇ ਆਪਣੀ ਆਵਾਜ਼ ਦੇ ਕੇ ਮਾਣ ਬਖਸ਼ਿਆ ਜਿਨ੍ਹਾਂ ਵਿਚ ਸ੍ਵਰਗੀ ਮਹਾਨ ਗਾਇਕਾ ਸ੍ਰੀਮਤੀ ਸੁਰਿੰਦਰ ਕੌਰ, ਸ੍ਰ. ਆਸਾ ਸਿੰਘ ਮਸਤਾਨਾ, ਸ੍ਰ. ਹਰਚਰਨ ਗਰੇਵਾਲ ਪ੍ਰਮੁੱਖ ਤੌਰ ਤੇ ਸ਼ਾਮਲ ਸਨ । ਮੌਜੂਦਾ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਸ਼੍ਰੀ ਸੁਰਿੰਦਰ ਛਿੰਦਾ ਸ੍ਰ. ਗੁਰਿਵੰਦਰ ਸਿੰਘ ਸ਼ੇਰਗਿਲ ਅਤੇ ਅਸ਼ਵਨੀ ਵਰਮਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਲੋਂ ਗਾਏ ਇਨ੍ਹਾਂ ਦੇ ਲਿਖੇ ਕੁਝ ਗੀਤ ਸਟੇਜ ਦਾ ਸ਼ਿੰਗਾਰ ਬਣੇ ਜਦਕਿ ਪ੍ਹ੍ਸਿੱਧ ਗਾਇਕਾ ਜਸਪਿੰਦਰ ਨਰੂਲਾ ਦੇ ਸ੍ਵਰਗੀ ਪਿਤਾ ਸ੍ਰ ਕੇਸਰ ਸਿੰਘ ਨਰੂਲਾ ਜੋ ਆਪਣੇ ਸਮੇਂ ਦੇ ਪ੍ਰਸਿੱਧ ਸੰਗੀਤਕਾਰ ਸਨ ਵਲੋਂ ਇਹਨਾਂ ਦੇ ਲਿਖੇ ਕਈ ਗੀਤ ਆਪਣੇ ਸੰਗੀਤ ਨਾਲ       ਸ਼ਿੰਗਾਰ ਕੇ ਰਿਕਾਰਡ ਕੀਤੇ ਗਏ ਸਨ ਜੋ ਅੱਜ ਵੀ ਯੂ ਟਿਊਬ ਤੇ ਸਰਚ ਕੀਤਿਆਂ ਮਿਲ ਜਾਂਦੇ ਹਨ । ਰੇਡੀਓ ਸਟੇਸ਼ਨ ਜਲੰਧਰ ਅਤੇ ਦੂਰਦਰਸ਼ਨ ਵਿਚ ਹੁੰਦੇ ਮੁਸ਼ਾਇਰਿਆਂ ਵਿਚ ਭਾਗ ਲੈਣ ਲਈ ਇਨ੍ਹਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਸੀ ।
    ਸੰਨ 1971 ਵਿਚ ਜਦ ਪਹਿਲੀ ਵਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਕੌਰ ਲੁਧਿਆਣਾ ਮਿਉਂਸੀਪਲ ਕਮੇਟੀ ਦੇ ਮਿਉਂਸੀਪਲ ਕਮਿਸ਼ਨਰ ਚੁਣੇ ਗਏ । ਨਗਰ ਨਿਗਮ ਦੇ ਮੈਂਬਰਾਂ ਨੂੰ ਅੱਜ ਕਲ੍ਹ ਕੌਂਸਲਰ ਕਿਹਾ ਜਾਂਦਾ ਹੈ ਜਦਕਿ ਉਸ ਵਕਤ ਨਗਰ ਨਿਗਮ ਦੀ ਥਾਂ ਮਿਉਂਸੀਪਲ ਕਮੇਟੀ ਹੁੰਦੀ ਸੀ ਜਿਸ ਦੇ ਮੈਂਬਰਾਂ ਨੂੰ ਮਿਉਂਸੀਪਲ ਕਮਿਸ਼ਨਰ ਕਿਹਾ ਜਾਂਦਾ ਸੀ । ਇਸ ਤਰ੍ਹਾਂ ਉਨ੍ਹਾਂ ਨੂੰ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੋਇਆ । ਸੰਨ 1974 ਵਿੱਚ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਇੱਕ ਸਾਹਿਤਕ ਪੁਸਤਕ “ਅੰਬਰ ਦੀ ਫੁਲਕਾਰੀ” ਜਦ ਪ੍ਰਕਾਸ਼ਿਤ ਹੋਈ ਤਾਂ  ਉਸ ਵਿਚ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਗੀਤ “ਨੀ ਪੰਜਾਬ ਦੀਏ ਬੋਲੀਏ ਪੰਜਾਬੀਏ ਨੀ”……… ਬਹੁਤ ਸਲਾਹਿਆ ਗਿਆ । 
    ਸੰਨ 1977 ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਜਦ ਦਿੱਲੀ ਵਿਖੇ ਨਿਰੰਕਾਰੀ ਮੋਰਚਾ ਲਾਇਆ ਗਿਆ ਤਾਂ ਬੀਬੀ ਨਿਰਅੰਜਨ ਅਵਤਾਰ ਜੋ ਉਸ ਵਕਤ ਆਲ ਇੰਡੀਆ ਇਸਤ੍ਰੀ ਅਕਾਲੀ ਦਲ ਦੇ ਜਨਰਲ ਸਕੱਤਰ ਹੋਣ ਦੇ ਨਾਤੇ ਜੋ ਬੀਬੀਆਂ ਦੇ ਜੱਥੇ ਦੀ ਅਗਵਾਈ ਕਰ ਰਹੇ ਸਨ ਤਾਂ ਦਿੱਲੀ ਪੁਲਿਸ ਵਲੋਂ ਕੀਤੇ ਲਾਠੀਚਾਰਜ ਤੇ ਛੱਡੀ ਗਈ ਅੱਥਰੂ ਗੈਸ ਦੀ ਜੱਦ ਵਿਚ ਆ ਗਏ । ਇਨ੍ਹਾਂ ਦੇ ਸਿਰ ਤੇ ਅੰਦਰੂਨੀ ਚੋਟ ਲੱਗ ਜਾਣ ਕਾਰਨ ਡਿੱਗ ਪਏ ਅਤੇ ਪੁਲੀਸ ਨੇ ਗ੍ਰਿਫਤਾਰ ਕਰ ਕੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ । ਸਮੇਂ ਸਿਰ ਮੁਢਲਾ ਇਲਾਜ ਨਾ ਮਿਲਣ ਕਾਰਨ ਇਸ ਦਾ ਬੀਬੀ ਜੀ ਨੂੰ ਬਹੁਤ ਭਾਰੀ ਖਮਿਆਜ਼ਾ ਭੁਗਤਣਾ ਪਿਆ । ਉਸ ਵਕਤ ਇਹ ਖਬਰ ਪੰਜਾਬ ਦੀਆਂ ਸਮੂਹ ਅਖ਼ਬਾਰਾਂ ਦੀ ਸੁਰਖੀ ਵੀ ਬਣੀ  ਸੀ । ਭਾਵੇਂ ਕੁਝ ਦਿਨਾਂ ਬਾਅਦ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਨਾ ਦਿਖਾਈ ਦੇਣ ਵਾਲੀ ਚੋਟ ਨੇ ਹੋਲੀ ਹੋਲੀ ਆਪਣਾ ਅਜਿਹਾ ਅਸਰ ਦਿਖਾਇਆ ਕਿ ਇਹਨਾਂ ਦਾ ਸੱਜਾ ਹੱਥ ਪੂਰੀ ਤਰ੍ਹਾਂ ਕੰਮ ਕਰਨੋਂ ਜੁਆਬ ਦੇ ਗਿਆ ਭਾਵ ਡੈੱਡ ਹੋ ਗਿਆ ਪਰ ਇਸ ਕਵਿੱਤਰੀ ਨੇ ਹਾਰ ਨਹੀਂ ਮੰਨੀ ਤੇ ਲਗਭਗ 45/46 ਸਾਲ ਦੀ ਉਮਰ ਵਿਚ ਖੱਬੇ ਹੱਥ ਨਾਲ ਮੁੜ ਲਿਖਣਾ ਸ਼ੁਰੂ ਕਰ ਦਿੱਤਾ  ਅਤੇ ਕੁਝ ਮਹੀਨਿਆਂ ਵਿਚ ਹੀ ਉਨ੍ਹਾਂ ਨੇ ੱਮਾਤ ਗੰਗਾ ਤੋਂ ਮਾਤ ਗੁਜਰੀੱ ਨਾਂ ਦੇ ਮਹਾਂ ਕਾਵਿ ਦੀ ਰਚਨਾ ਕਰ ਦਿੱਤੀ । ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੀ ਗਈ ਮਾਇਕ ਸਹਾਇਤਾ ਨਾਲ ਮਾਰਚ 1978 ਵਿਚ ਜਦੋਂ ਮਹਾਂ ਕਾਵਿ ਦੀ ਇਹ ਪੁਸਤਕ ਪ੍ਰਕਾਸ਼ਿਤ ਹੋਈ ਤਾਂ ਇਸ ਦੀਆਂ ਸਾਰੀਆਂ ਕਿਤਾਬਾਂ ਹੱਥੋ ਹੱਥੀ ਵਿਕ ਗਈਆਂ । ਇਸ ਉਪਰੰਤ ਕਈ ਧਾਰਮਿਕ ਅਤੇ ਸਾਹਿਤਕ ਜੱਥੇਬੰਦੀਆਂ ਵਿਸ਼ੇਸ਼ ਤੌਰ ਤੇ ਗੁਰਦੁਆਰਿਆਂ ਵੱਲੋਂ ਇਹਨਾਂ ਨੂੰ ੱਪੰਥਕ ਕਵਿੱਤਰੀੱ ਦੇ ਖਿਤਾਬ ਨਾਲ ਸਨਮਾਨਿਆ ਗਿਆ । ਇਸ ਤਰ੍ਹਾਂ ਪੰਜਾਬੀ ਭਾਸ਼ਾ ਵਿਚ ਕਿਸੇ ਮਹਿਲਾ ਲਿਖਾਰੀ ਵਲੋਂ ਪਹਿਲਾ ਮਹਾਂ ਕਾਵਿ ਲਿਖੇ ਜਾਣ ਦਾ ਰੁਤਬਾ ਇਸ ਸ਼ਾਇਰਾ ਨੂੰ ਹੀ ਹਾਸਲ ਹੋਇਆ ਜਿਸ ਦੀ ਪ੍ਰੋੜਤਾ ਪੰਜਾਬੀ ਦੇ ਨਾਮਵਰ ਸਾਹਿਤਕਾਰ ਸ੍ਵਰਗੀ ਪ੍ਰੋਫੈਸਰ ਮੋਹਨ ਸਿੰਘ ਨੇ “ੱਮਾਤ ਗੰਗਾ ਤੋਂ ਮਾਤ ਗੁਜਰੀ” ਮਹਾਂ ਕਾਵਿ ਦੇ ਮੁਖ ਬੰਦ ਵਿਚ ਖੁਦ ਲਿਖ ਕੇ ਕੀਤੀ ਹੈ । ਮਹਾਂ ਕਾਵਿ ਦੀ ਚਰਚਾ ਦੇਸ਼ਾਂ ਬਦੇਸ਼ਾਂ ਵਿਚ ਖੂਬ ਹੋਈ ਤੇ ਉਨ੍ਹਾਂ ਦੇ ਵਿਸ਼ੇਸ਼ ਸੱਦੇ ਤੇ ਮਈ 1981 ਵਿਚ ਇਸ ਲਿਖਾਰੀ ਜੋੜੀ ਵਲੋਂ ਥਾਈਲੈਂਡ, ਮਲੇਸ਼ੀਆ ਅਤੇ ਸਿੰਗਾਪੁਰ ਆਦਿ ਦੇਸ਼ਾਂ ਦਾ ਦੌਰਾ ਅਰੰਭਿਆ ਗਿਆ ਜਿਥੇ ਲਗਭਗ ਪੰਜ ਛੇ ਮਹੀਨੇ ਵੱਖ ਵੱਖ ਗੁਰਦੁਆਰਿਆਂ ਇਹਨਾਂ ਦੀਆਂ ਧਾਰਿਮਕ ਿਲਖਤਾਂ ਸਬੰਧੀ ਵਿੱਚ ਉਚੇਚੇ ਸਮਾਗਮ ਕਰਵਾਏ ਗਏ । ਭਾਵੇਂ ਵਿਦੇਸ਼ੀ ਪੰਜਾਬੀ ਪ੍ਰੇਮੀਆਂ ਨੇ ਨਿੱਘਾ ਪਿਆਰ ਤੇ ਮਾਣ ਸਤਿਕਾਰ ਦਿੱਤਾ ਪਰ ਕੁਦਰਤ ਦੀ ਹੋਣੀ ਨੂੰ ਕੁਝ ਹੋਰ ਹੀ ਮੰਜ਼ੂਰ ਸੀ । ਮਲੇਸ਼ੀਆ ਵਿਖੇ ਬੀਬੀ ਨਿਰਅੰਜਨ ਜੀ ਦਾ ਪੈਰ ਫਿਸਲਣ ਕਾਰਨ ਖੱਬੀ ਬਾਂਹ ਫ੍ਰੈਕਚਰ ਹੋ ਗਈ ਜਦਕਿ ਸੱਜਾ ਹੱਥ ਪਹਿਲਾਂ ਹੀ ਨਕਾਰਾ ਹੋ ਚੁਕਿਆ ਸੀ । ਉਨ੍ਹਾਂ ਦੇ ਮਨ ਵਿਚ ਕਈ ਤਰ੍ਹਾਂ ਦੇ ਖਿਆਲ ਓਹੜਦੇ ਤੇ ਜਜ਼ਬਾਤ ਉਮਡਦੇ ਹੋਣਗੇ ਕਿ ਕੁਝ ਗੀਤ ਲਿਖਾਂ ਜਾਂ ਗ਼ਜ਼ਲ ਜਾਂ ਕਵਿਤਾ ਪਰ ਬੇਬਸ । ਪੜ੍ਹਨ ਵਾਲੇ ਆਪ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਉਸ ਵਕਤ ਇਕ ਸ਼ਾਇਰਾ ਦੀ ਦਿਮਾਗੀ ਹਾਲਤ ਕੀ ਹੋਵੇਗੀ ? ਸੱਚਮੁਚ ਕੁਦਰਤ ਨੇ ਉਨ੍ਹਾਂ ਨਾਲ ਬੜੀ ਬੇਇਨਸਾਫ਼ੀ ਕੀਤੀ । ਖੈਰ ਸੀ. ਐੱਮ. ਸੀ. ਲੁਧਿਆਣਾ ਵਿਖੇ ਉਨ੍ਹਾਂ ਦੇ ਦਿਮਾਗ ਦਾ ਅਪੇ੍ਰਸ਼ਨ ਹੋਇਆ । ਹਸਪਤਾਲ ਤੋਂ ਆਉਂਦਿਆਂ ਹੀ ਪਹਿਲਾਂ ਵਾਂਗ  ਮੁੜ ਸਾਹਿਤਕ ਕਾਰਜ ਅਰੰਭ ਦਿੱਤੇ । ਤੂਫਾਨ ਸਾਹਿਬ ਅਤੇ ਨਿਰਅੰਜਨ ਜੀ ਦੀ ਲਿਖਾਰੀ ਜੋੜੀ ਵਲੋਂ ਆਪਣੀ ਇਸ ਵਿਦੇਸ਼ ਯਾਤਰਾ ਨੂੰ ਇੱਕ ਪੁਸਤਕ “ਸਾਡਾ ਥਾਈ ਸਫਰਨਾਮਾ” ਵਿੱਚ ਨਿਵੇਕਲੇ ਤਰੀਕੇ ਨਾਲ ਸਾਂਝੇ ਤੌਰ ਤੇ ਕਲਮਬੱਧ ਕੀਤਾ ਗਿਆ ਜੋ ਸੰਨ 1994 ਵਿੱਚ ਪ੍ਰਕਾਸ਼ਿਤ ਹੋਈ ।  
    ਜਿਥੇ ਇਹਨਾਂ ਨੂੰ ਪੰਜਾਬ ਦੇ ਇਤਿਹਾਸ ਦੀ ਅਸੀਮ ਜਾਣਕਾਰੀ ਸੀ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀ ਉਨ੍ਹਾਂ ਨੂੰ ਜ਼ੁਬਾਨੀ ਕੰਠ ਸੀ । ਪੰਜਾਬੀ ਸਾਹਿਤ ਦੇ ਪਿੰਗਲ ਦਾ ਉਨ੍ਹਾਂ ਨੂੰ ਪੂਰਾ ਗਿਆਨ ਸੀ । ਮਿਤੀ 23 ਅਗਸਤ 1997 ਨੂੰ ਤੂਫਾਨ ਸਾਹਿਬ ਜੀ ਦੇ ਦਿਹਾਂਤ ਮਗਰੋਂ ਭਾਵੇਂ ਉਨ੍ਹਾਂ ਦੀ ਸਿਹਤ ਦਿਨ ਬਦਿਨ ਕਮਜ਼ੋਰ ਹੁੰਦੀ ਗਈ ਅਤੇ ਹੱਥ ਵੀ ਪੂਰੀ ਤਰ੍ਹਾਂ ਨਹੀਂ ਲਿਖ ਸਕਦੇ ਸਨ ਪਰ ਫੇਰ ਵੀ ਇਸ ਕਵਿੱਤਰੀ ਨੇ ਕਲਮ ਨੂੰ ਹੀ ਆਪਣਾ ਜੀਵਨ ਸਾਥੀ ਬਣਾਈ ਰਖਿਆ ਅਤੇ ਆਪਣੀਆਂ ਲਿਖਤਾਂ ਦਾ ਅਣਮੋਲ ਖਜ਼ਾਨਾ ਛਡਦੇ ਹੋਏ 13 ਮਾਰਚ 2004 ਨੂੰ ਇਸ ਫਾਨੀ ਸੰਸਾਰ ਨੂੰ ਉਹ ਅਲਵਿਦਾ ਕਹਿ ਗਏ । ਇਹਨਾਂ ਦੇ ਪਰਿਵਾਰ ਵਲੋਂ ਬੀਬੀ ਨਿਰਅੰਜਨ ਅਵਤਾਰ ਕੌਰ ਦੇ ਲਿਖੇ ਗਏ ਧਾਰਮਿਕ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਨਵੀਂ ਪੁਸਤਕ “ਪੰਥਕ ਕਾਵਿ ਫੁਲਕਾਰੀ” ਮਾਰਚ, 2022 ਵਿੱਚ ਪ੍ਰਕਾਸ਼ਿਤ ਕੀਤੀ ਗਈ ਜੋ ਪੰਜਾਬੀ ਸਾਹਿਤ ਲਈ ਜਿੱਥੇ ਵੱਡਮੁਲੀ ਦੇਣ ਹੈ ਉਥੇ ਸਿੱਖ ਕੌਮ ਲਈ ਪ੍ਰੇਰਨਾ ਸ੍ਰੋਤ ਵੀ ਹੈ ।

Hello, and welcome to Wikipedia. A tag has been placed on User:Speakerweekly requesting that it be speedily deleted from Wikipedia. This has been done under section U5 of the criteria for speedy deletion, because the page appears to consist of writings, information, discussions, and/or activities not closely related to Wikipedia's goals. Please note that Wikipedia is not a free web hosting service. Under the criteria for speedy deletion, such pages may be deleted at any time.

If you think this page should not be deleted for this reason, you may contest the nomination by visiting the page and clicking the button labelled "Contest this speedy deletion". This will give you the opportunity to explain why you believe the page should not be deleted. However, be aware that once a page is tagged for speedy deletion, it may be deleted without delay. Please do not remove the speedy deletion tag from the page yourself, but do not hesitate to add information in line with Wikipedia's policies and guidelines. If the page is deleted, and you wish to retrieve the deleted material for future reference or improvement, then please contact the deleting administrator, or if you have already done so, you can place a request here. Hey man im josh (talk) 12:19, 28 July 2022 (UTC)[reply]

Hello, and welcome to Wikipedia. A tag has been placed on User:Speakerweekly requesting that it be speedily deleted from Wikipedia. This has been done under section U5 of the criteria for speedy deletion, because the page appears to consist of writings, information, discussions, and/or activities not closely related to Wikipedia's goals. Please note that Wikipedia is not a free web hosting service. Under the criteria for speedy deletion, such pages may be deleted at any time.

If you think this page should not be deleted for this reason, you may contest the nomination by visiting the page and clicking the button labelled "Contest this speedy deletion". This will give you the opportunity to explain why you believe the page should not be deleted. However, be aware that once a page is tagged for speedy deletion, it may be deleted without delay. Please do not remove the speedy deletion tag from the page yourself, but do not hesitate to add information in line with Wikipedia's policies and guidelines. If the page is deleted, and you wish to retrieve the deleted material for future reference or improvement, then please contact the deleting administrator, or if you have already done so, you can place a request here. Hey man im josh (talk) 14:53, 28 July 2022 (UTC)[reply]

ਨਿਰਅੰਜਨ ਅਵਤਾਰ ਕੌਰ : ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ, ਪਹਿਲੀ ਮਹਿਲਾ ਪੰਜਾਬੀ ਪੱਤਰਕਾਰ ਅਤੇ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਬੀਬੀ ਨਿਰਅੰਜਨ ਅਵਤਾਰ ਕੌਰ *[edit]

Panthak kavitrtri Speakerweekly (talk) 16:17, 28 July 2022 (UTC)[reply]

Hello, and welcome to Wikipedia. A tag has been placed on User:Speakerweekly requesting that it be speedily deleted from Wikipedia. This has been done under section U5 of the criteria for speedy deletion, because the page appears to consist of writings, information, discussions, and/or activities not closely related to Wikipedia's goals. Please note that Wikipedia is not a free web hosting service. Under the criteria for speedy deletion, such pages may be deleted at any time.

If you think this page should not be deleted for this reason, you may contest the nomination by visiting the page and clicking the button labelled "Contest this speedy deletion". This will give you the opportunity to explain why you believe the page should not be deleted. However, be aware that once a page is tagged for speedy deletion, it may be deleted without delay. Please do not remove the speedy deletion tag from the page yourself, but do not hesitate to add information in line with Wikipedia's policies and guidelines. If the page is deleted, and you wish to retrieve the deleted material for future reference or improvement, then please contact the deleting administrator, or if you have already done so, you can place a request here. Hey man im josh (talk) 17:10, 28 July 2022 (UTC)[reply]